*ਸਿੱਖਾਂ ‘ਤੇ ਵਧਦੇ ਨਸਲੀ ਹਮਲਿਆਂ ‘ਤੇ ਮੇਅਰ ਸਵਰਨਜੀਤ ਸਿੰਘ ਖ਼ਾਲਸਾ ਵੱਲੋਂ ਚਿੰਤਾ ,ਟਰੰਪ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ*

देश पंजाब
Spread the love

ਜਲੰਧਰ( ਜਸਪਾਲ ਕੈਂਥ)-ਅਮਰੀਕਾ ਵਿੱਚ ਸਿੱਖ ਭਾਈਚਾਰੇ ਵਿਰੁੱਧ ਵੱਧ ਰਹੀਆਂ ਨਫ਼ਰਤੀ ਘਟਨਾਵਾਂ ਅਤੇ ਅੰਕੜਿਆਂ ਦੀ ਅਸਲੀਅਤ ਨੂੰ ਲੈ ਕੇ ਮੇਅਰ ਸਵਰਨਜੀਤ ਸਿੰਘ ਖ਼ਾਲਸਾ ਦਾ ਤਾਜ਼ਾ ਬਿਆਨ ਇੱਕ ਗੰਭੀਰ ਚਿੰਤਾ ਪ੍ਰਗਟਾਈ ਹੈ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਵੱਲੋਂ ਜਾਰੀ ਅੰਕੜਿਆਂ ਨੂੰ ਜ਼ਮੀਨੀ ਹਕੀਕਤ ਦਾ ਮਹਿਜ਼ ਇੱਕ ਛੋਟਾ ਹਿੱਸਾ ਦੱਸਦਿਆਂ ਖਾਲਸਾ ਨੇ ਪ੍ਰਸ਼ਾਸਨਿਕ ਨੀਤੀਆਂ ਅਤੇ ਭਾਈਚਾਰਕ ਚੁਣੌਤੀਆਂ ਦੋਵਾਂ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਸਥਿਤੀ ਸਪੱਸ਼ਟ ਕਰਦੀ ਹੈ ਕਿ ਵਿਕਸਤ ਲੋਕਤੰਤਰਾਂ ਵਿੱਚ ਵੀ ਘੱਟ-ਗਿਣਤੀਆਂ ਦੀ ਸੁਰੱਖਿਆ ਸਿਰਫ਼ ਕਾਗ਼ਜ਼ੀ ਦਾਅਵਿਆਂ ਨਾਲ ਯਕੀਨੀ ਨਹੀਂ ਬਣਾਈ ਜਾ ਸਕਦੀ। ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ‘ਤੇ ਵੱਡੀ ਗਿਣਤੀ ਘਟਨਾਵਾਂ ਦਾ ਰਿਪੋਰਟ ਨਾ ਹੋਣਾ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ। ਅੰਗਰੇਜ਼ੀ ਭਾਸ਼ਾ ਦੀ ਰੁਕਾਵਟ, ਅਮਰੀਕੀ ਕਾਨੂੰਨੀ ਪ੍ਰਣਾਲੀ ਦੀ ਪੇਚੀਦਗੀ ਅਤੇ ਪੁਲਿਸ ਕਾਰਵਾਈ ਵਿੱਚ ਭਰੋਸੇ ਦੀ ਘਾਟ ਕਾਰਨ ਬਹੁਤੇ ਪੀੜਤ ਸ਼ਿਕਾਇਤ ਦਰਜ ਕਰਵਾਉਣ ਤੋਂ ਕੰਨੀ ਕਤਰਾਉਂਦੇ ਹਨ। ਰੋਜ਼ਾਨਾ ਜੀਵਨ ਵਿੱਚ ਝੱਲਣੀ ਪੈਂਦੀਆਂ ਘਟੀਆ ਨਫਰਤੀ ਅਤੇ ਨਸਲੀ ਟਿੱਪਣੀਆਂ ਨੂੰ ਅਣਗੌਲਿਆ ਕਰਨ ਦਾ ਰੁਝਾਨ ਅਪਰਾਧੀਆਂ ਦੇ ਹੌਸਲੇ ਹੋਰ ਬੁਲੰਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਖ਼ਾਸ ਤੌਰ ‘ਤੇ ਸੋਸ਼ਲ ਮੀਡੀਆ ਦੇ ਪ੍ਰਚਾਰ ਕਾਰਨ ਮਿਹਨਤਕਸ਼ ਸਿੱਖ ਟਰੱਕ ਡਰਾਈਵਰਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਪ੍ਰਸ਼ਾਸਨਿਕ ਢਿੱਲ-ਮੱਠ ਦਾ ਸਬੂਤ ਹੈ। ਇੱਕ ਪਾਸੇ ਜਿੱਥੇ ਟਰੰਪ ਪ੍ਰਸ਼ਾਸਨ ਵੱਲੋਂ ਨਫ਼ਰਤੀ ਅਪਰਾਧਾਂ ਵਿਰੁੱਧ ‘ਜ਼ੀਰੋ ਟਾਲਰੈਂਸ’ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉੱਥੇ ਹੀ ਘੱਟ-ਗਿਣਤੀਆਂ ਖਾਸ ਕਰਕੇ ਸਿੱਖਾਂ ਦੀ ਸੁਰੱਖਿਆ ਅਤੇ ਕਮਿਊਨਿਟੀ ਸੰਪਰਕ ਬਜਟ ਵਿੱਚ ਕਟੌਤੀਆਂ ਇਹਨਾਂ ਦਾਅਵਿਆਂ ਦੇ ਉਲਟ ਹਨ।

ਖਾਲਸਾ ਨੇ ਅਪੀਲ ਕਰਦਿਆਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਥਾਨਕ ਸਿੱਖ ਆਗੂ ਪੁਲਿਸ ਵਿਭਾਗਾਂ, ਮੇਅਰਾਂ ਅਤੇ ਜ਼ਿਲ੍ਹਾ ਅਟਾਰਨੀ ਦਫ਼ਤਰਾਂ ਨਾਲ ਨਿਰੰਤਰ ਰਾਬਤਾ ਰੱਖਣ। ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰਿਆਂ ਅਤੇ ਜਨਤਕ ਪਲੇਟਫਾਰਮਾਂ ਰਾਹੀਂ ਸਿੱਖ ਸਿਧਾਂਤਾਂ, ਲੰਗਰ ਅਤੇ ਸੇਵਾ ਭਾਵਨਾ ਬਾਰੇ ਜਾਣਕਾਰੀ ਵੰਡੀ ਜਾਵੇ।ਨੌਜਵਾਨ ਸਿੱਖ ਪੀੜ੍ਹੀ ਮੁੱਖ ਧਾਰਾ ਦੀ ਸਿਆਸਤ, ਨਿਆਂ ਪ੍ਰਣਾਲੀ ਅਤੇ ਪ੍ਰਸ਼ਾਸਨਿਕ ਖੇਤਰਾਂ ਵਿੱਚ ਸਰਗਰਮ ਭੂਮਿਕਾ ਨਿਭਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਨਾਗਰਿਕ ਨੂੰ ਉਸ ਦੀ ਦਿੱਖ ਜਾਂ ਧਰਮ ਕਰਕੇ ਨਿਸ਼ਾਨਾ ਬਣਾਇਆ ਜਾਣਾ ਅਮਰੀਕਨ ਸੰਵਿਧਾਨਕ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਹੈ। ਜੇਕਰ ਸਮਾਂ ਰਹਿੰਦੇ ਨਫ਼ਰਤੀ ਅਨਸਰਾਂ ‘ਤੇ ਕਾਨੂੰਨੀ ਸ਼ਿਕੰਜਾ ਨਾ ਕੱਸਿਆ ਗਿਆ ਅਤੇ ਜ਼ਮੀਨੀ ਨੀਤੀਆਂ ਵਿੱਚ ਸੁਧਾਰ ਨਾ ਹੋਇਆ, ਤਾਂ ਇਹ ਰੁਝਾਨ ਸਮੁੱਚੇ ਸਮਾਜਿਕ ਤਾਣੇ-ਬਾਣੇ ਲਈ ਵੱਡਾ ਖ਼ਤਰਾ ਬਣ ਜਾਵੇਗਾ। 

ਇਥੇ ਜਿ਼ਕਰਯੋਗ ਹੈ ਕਿ ਸਵਰਨਜੀਤ ਸਿੰਘ ਖ਼ਾਲਸਾ ਨੂੰ ਅਮਰੀਕਾ ਵਿੱਚ ਮਨੁੱਖੀ ਅਧਿਕਾਰਾਂ, ਨਾਗਰਿਕ ਹੱਕਾਂ ਅਤੇ ਸਿੱਖ ਜਾਗਰੂਕਤਾ ਲਈ ਸਰਕਾਰੀ ਅਦਾਰਿਆਂ ਅਤੇ ਸੰਵਿਧਾਨਕ ਨੁਮਾਇੰਦਿਆਂ ਵੱਲੋਂ ਪ੍ਰਮੁੱਖ ਅਵਾਰਡ ਅਤੇ ਸਨਮਾਨ-ਪੱਤਰ ਮਿਲ ਚੁਕੇ ਹਨ। 2018 ਦੌਰਾਨ ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਨਫ਼ਰਤੀ ਅਪਰਾਧਾਂ ਦੀ ਰੋਕਥਾਮ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਪੁਲ ਬਣਾਉਣ ਅਤੇ ਨਾਗਰਿਕ ਅਧਿਕਾਰਾਂ ਦੀ ਰਾਖੀ ਲਈ FBI ਡਾਇਰੈਕਟਰਜ਼ ਕਮਿਊਨਿਟੀ ਲੀਡਰਸ਼ਿਪ ਅਵਾਰਡ ਸਨਮਾਨ ਦਿੱਤਾ ਗਿਆ ਸੀ।2016 / 2019 ਦੌਰਾਨ ਅਮਰੀਕੀ ਕਾਂਗਰਸਮੈਨ ਜੋਅ ਕੋਰਟਨੀ ਅਤੇ ਸੰਘੀ ਨੁਮਾਇੰਦਿਆਂ ਵੱਲੋਂ ਮਨੁੱਖੀ ਅਧਿਕਾਰਾਂ ਦੀ ਵਕਾਲਤ ਅਤੇ ਸਮਾਜਿਕ ਨਿਆਂ ਲਈ ਵਿਸ਼ੇਸ਼ ਪ੍ਰਸ਼ੰਸਾ-ਪੱਤਰ ਦਿਤਾ ਸੀ।2015, 2017 ਅਤੇ 2019 — ਕਨੈਕਟੀਕਟ ਸੂਬੇ ਦੀ ਸੈਨੇਟ ਅਤੇ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਵੱਲੋਂ ਸਿੱਖ ਜਾਗਰੂਕਤਾ, ਨਸਲਵਾਦ ਵਿਰੋਧੀ ਕਾਰਜਾਂ ਅਤੇ ਸੂਬਾਈ ਪੱਧਰ ‘ਤੇ ਮਨੁੱਖੀ ਹੱਕਾਂ ਦੀ ਰਾਖੀ ਬਦਲੇ ਸਰਕਾਰੀ ਪ੍ਰਸ਼ੰਸਾ-ਪੱਤਰ ਦਿਤਾ ਸੀ।2015, 2017 ਅਤੇ 2019 — ਦੌਰਾਨ ਕਨੈਕਟੀਕਟ ਸੂਬੇ ਦੀ ਸੈਨੇਟ ਅਤੇ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਵੱਲੋਂ ਸਿੱਖ ਜਾਗਰੂਕਤਾ, ਨਸਲਵਾਦ ਵਿਰੋਧੀ ਕਾਰਜਾਂ ਅਤੇ ਸੂਬਾਈ ਪੱਧਰ ‘ਤੇ ਮਨੁੱਖੀ ਹੱਕਾਂ ਦੀ ਰਾਖੀ ਬਦਲੇ ਸਰਕਾਰੀ ਪ੍ਰਸ਼ੰਸਾ-ਪੱਤਰ ਦਿਤਾ ਸੀ।2016-2020 — ਨੌਰਵਿਚ ਕਮਿਸ਼ਨ ਆਨ ਹਿਊਮਨ ਰਾਈਟਸ (City Human Rights Recognition)ਵੱਲੋਂ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਵਜੋਂ ਵੱਖ-ਵੱਖ ਨਸਲਾਂ ਅਤੇ ਭਾਈਚਾਰਿਆਂ ਵਿਚਕਾਰ ਬਰਾਬਰੀ ਤੇ ਸਦਭਾਵਨਾ ਕਾਇਮ ਕਰਨ ਲਈ ਵਿਸ਼ੇਸ਼ ਮਾਨਤਾ ਦਿਤੀ ਸੀ

Leave a Reply

Your email address will not be published. Required fields are marked *