*ਤੰਗ ਪ੍ਰੇਸ਼ਾਨ ਕਰਨ ’ਤੇ ਲਡ਼ਕੀ ਨੇ ਆਤਮਹੱਤਿਆ ਕੀਤੀ, ਪੁਲੀਸ ਨੇ ਮਾਮਲਾ ਦਰਜ ਕੀਤਾ*

क्राइम
Spread the love

ਤਲਵਾਡ਼ਾ,17 ਜੁਲਾਈ( ਦੀਪਕ ਠਾਕੁਰ)-ਇੱਥੇ ਨੀਮ ਪਹਾਡ਼ੀ ਪਿੰਡ ਬਹਿਰੰਗਾ ਵਿਖੇ 23 ਸਾਲਾ ਲਡ਼ਕੀ ਨੇ ਲਡ਼ਕੇ ਵੱਲੋਂ ਤੰਗ ਪ੍ਰੇਸ਼ਾਨ ਕਰਨ ’ਤੇ ਜ਼ਹਿਰੀਲ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ। ਤਲਵਾਡ਼ਾ ਪੁਲੀਸ ਨੇ ਪਿਤਾ ਦੇ ਬਿਆਨਾਂ ’ਤੇ ਦੋਸ਼ੀ ਲਡ਼ਕੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਮ੍ਰਿਤਕਾ ਦੇ ਪਿਤਾ ਨੇ ਥਾਣਾ ਤਲਵਾਡ਼ਾ ਵਿਖੇ ਦਰਜ ਕਰਵਾਏ ਬਿਆਨਾਂ ‘ਚ ਦੱਸਿਆ ਕਿ ਉਸਦੀ ਲਡ਼ਕੀ ਦਸੂਹਾ ਦੇ ਇੱਕ ਨਿੱਜੀ ਕਾਲਜ ‘ਚ ਬੀਐਸਸੀ ਖੇਤੀਬਾਡ਼ੀ ਭਾਗ ਤੀਜਾ ਦੀ ਵਿਦਿਆਰਥਣ ਸੀ, ਜਿਸ ਦੀ ਦੋ ਤਿੰਨ ਦਿਨ ਪਹਿਲਾਂ ਹੀ ਪਿੰਡ ਜਾਹਿਦਪੁਰ ਦੇ ਲਡ਼ਕੇ ਨਾਲ ਮੰਗਣੀ ਹੋਈ ਸੀ। ਪਰ ਉਸਦੀ ਲਡ਼ਕੀ ਨੂੰ ਮਨਦੀਪ ਸਿੰਘ ਉਰਫ਼ ਦੀਪੂ ਪੱੁਤਰ ਠੰਡੂ ਰਾਮ ਵਾਸੀ ਜਨੌਡ਼ੀ ਥਾਣਾ ਹਰਿਆਣਾ ਤੰਗ ਪ੍ਰੇਸ਼ਾਨ ਕਰਦਾ ਸੀ। ਜਿਸ ਤੋਂ ਤੰਗ ਪ੍ਰੇਸ਼ਾਨ ਹੋ ਕੇ ਲੰਘੇ ਵੀਰਵਾਰ ਉਸਦੀ ਲਡ਼ਕੀ ਨੇ ਦੇਰ ਸ਼ਾਮ ਕੋਈ ਜ਼ਹਿਰੀਲ ਚੀਜ਼ ਖਾ ਲਈ, ਜਿਸ ਦੀ ਪੀਐਚਸੀ ਹਾਜੀਪੁਰ ਵਿਖੇ ਮੌਤ ਹੋ ਗਈ। ਤਲਵਾਡ਼ਾ ਪੁਲੀਸ ਨੇ ਮ੍ਰਿਤਕਾ ਦੇ ਪਿਤਾ ਭਾਗਮਲ ਪੁੱਤਰ ਮਨਸਾ ਰਾਮ ਦੇ ਬਿਆਨਾਂ ’ਤੇ ਮੁਲਜ਼ਮ ਮਨਦੀਪ ਸਿੰਘ ਉਰਫ਼ ਦੀਪੂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *