ਬਿਆਸ (ਦਾ ਮਿਰਰ ਪੰਜਾਬ) ਕੋਵਿਡ ਦੇ ਚਲਦਿਆਂ ਬੀਤੇ ਸਾਲ ਡੇਰਾ ਬਿਆਸ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਸਤਿਸੰਗ ਵੀ ਨਹੀਂ ਹੋ ਰਹੇ ਸਨ। ਹੁਣ ਇਕ ਅਕਤੂਬਰ ਡੇਰੇ ’ਚ ਸਤਿਸੰਗ ਸ਼ੁਰੂ ਕਰਨ ਦੀ ਯੋਜਨਾ ਬਣਾਈ ਗਈ ਹੈ। ਡੇਰੇ ਦੇ ਸੂਤਰਾਂ ਮੁਤਾਬਕ ਸ਼ੁੱਕਰਵਾਰ ਨੂੰ ਡੇਰਾ ਪ੍ਰਬੰਧਕਾਂ ਦੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਹੈ ਕਿ ਪਹਿਲੀ ਅਕਤੂਬਰ ਤੋਂ ਸਾਰੇ ਕੇਂਦਰਾਂ ’ਤੇ 300 ਵਿਅਕਤੀਆਂ ਲਈ ਸਤਿਸੰਗ ਸ਼ੁਰੂ ਕੀਤੇ ਜਾ ਰਹੇ ਹਨ।ਸਾਰੇ ਕੇਂਦਰਾਂ ਵਿਚ ਸਾਊਂਡ ਸਿਸਟਮ, ਸ਼ਮਿਆਨੇ ਤੇ ਹੋਰ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਡੇਰੇ ਅੰਦਰ ਇਕ ਅਕਤੂਬਰ ਤੋਂ ਹੀ ਜ਼ੋਰਨ ਵਾਈਜ਼ 50 ਹਜ਼ਾਰ ਸੰਗਤ ਲਈ ਡੇਰਾ ਖੋਲ੍ਹਿਆ ਜਾਵੇਗਾ। ਸਾਰਿਆਂ ਲਈ ਮਾਸਕ ਜ਼ਰੂਰੀ ਹੋਵੇਗਾ। ਸਾਰੇ ਕੇਂਦਰਾਂ ’ਚ ਪਹਿਲੀ ਅਕਤੂਬਰ ਤੋਂ ਹਫਤਾਵਾਰੀ ਸਤਿਸੰਗ ਸ਼ੁਰੂ ਕਰ ਦਿੱਤਾ ਜਾਵੇਗਾ।





