ਚੰਡੀਗੜ੍ਹ (ਦਾ ਮਿਰਰ ਪੰਜਾਬ)-ਸ਼੍ਰੋਮਣੀ ਅਕਾਲੀ ਦਲ ( ਸੰਯੁਕਤ ) ਵੱਲੋਂ 12 ਉਮੀਦਵਾਰਾਂ ਦੀ ਜਾਰੀ ਸੂਚੀ ਅਨੁਸਾਰ
ਮਾਲਵਾ ਖੇਤਰ ਵਿੱਚ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਸ : ਪਰਮਿੰਦਰ ਸਿੰਘ ਢੀਂਡਸਾ , ਦਿੜਬਾ ਤੋਂ ਸੋਮਾ ਸਿੰਘ ਘਰਾਚੋਂ , ਸਾਹਨੇਵਾਲ ਤੋਂ ਸ : ਹਰਪ੍ਰੀਤ ਸਿੰਘ ਗਰਚਾ , ਜੈਤੋ ਤੋਂ ਬੀਬੀ ਪਰਮਜੀਤ ਕੌਰ ਗੁਲਸ਼ਨ , ਮਹਿਲ ਕਲਾਂ ਤੋਂ ਸੰਤ ਸੁਖਵਿੰਦਰ ਸਿੰਘ ਟਿੱਬਾ , ਬਾਘਾ ਪੁਰਾਣਾ ਤੋਂ ਸ : ਜਗਤਾਰ ਸਿੰਘ ਰਾਜੇਆਣਾ , ਸੁਨਾਮ ਤੋਂ ਸ : ਸਨਮੁੱਖ ਸਿੰਘ ਮੋਖਾ ਨੂੰ ਉਮੀਦਵਾਰ ਬਣਾਇਆ ਗਿਆ ਹੈ । ਦੁਆਬਾ ਖੇਤਰ ਵਿੱਚ ਵਿਧਾਨ ਸਭਾ ਹਲਕਾ ਫਿਲੌਰ ਤੋਂ ਸ : ਸਰਵਣ ਸਿੰਘ ਫਿਲੌਰ / ਸ : ਦਮਨਵੀਰ ਸਿੰਘ ਫਿਲੌਰ , ਉੜਮੁੜ ਟਾਂਡਾ ਤੋਂ ਸ : ਮਨਜੀਤ ਸਿੰਘ ਦਸੂਹਾ , ਸੁਲਤਾਨਪੁਰ ਲੋਧੀ ਤੋਂ ਸ : ਜੁਗਰਾਜਪਾਲ ਸਿੰਘ ਸਾਹੀ ਅਤੇ ਮਾਝਾ ਖੇਤਰ ਵਿੱਚ ਹਲਕਾ ਖੇਮਕਰਨ ਤੋਂ ਸ : ਦਲਜੀਤ ਸਿੰਘ ਗਿੱਲ , ਕਾਦੀਆਂ ਤੋਂ ਮਾਸਟਰ ਜੌਹਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ।