*ਸੀਨੀਅਰ ਪੱਤਰਕਾਰ ਸਰਵੇਸ਼ ਭਾਰਤੀ ਦਾ ਦੇਹਾਂਤ*

पंजाब
Spread the love

ਜਲੰਧਰ, (ਦਾ ਮਿਰਰ ਪੰਜਾਬ): ਸੀਨੀਅਰ ਪੱਤਰਕਾਰ ਅਤੇ ਗੋਲਮਾਲ ਨਿਊਜ਼ ਦੇ ਸੰਪਾਦਕ ਸਰਵੇਸ਼ ਭਾਰਤੀ ਦਾ ਅੱਜ ਦੇਹਾਂਤ ਹੋ ਗਿਆ। ਉਹ ਦੋ-ਤਿੰਨ ਦਿਨਾਂ ਤੋਂ ਬਿਮਾਰ ਸਨ ਅਤੇ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਉਹ ਆਪਣੇ ਪਿੱਛੇ ਪੁੱਤਰ ਅਭਿਨੰਦਨ ਅਤੇ ਪਰਿਵਾਰ ਛੱਡ ਗਏ ਹਨ। ਉਨ੍ਹਾਂ ਦੀ ਮੌਤ ‘ਤੇ ਸ਼ਹਿਰ ਦੀਆਂ ਸਮਾਜਿਕ, ਰਾਜਨੀਤਕ, ਮੀਡੀਆ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |

Leave a Reply

Your email address will not be published. Required fields are marked *