*ਕਾਂਗਰਸੀ ਆਗੂਆਂ ਨੇ ਪਾਸਪੋਰਟ ਦੀ ਪੀ. ਸੀ. ਸੀ ਲੈਣ ਲਈ ਆਉਣ ਵਾਲੀਆਂ ਸਮੱਸਿਆਵਾਂ ਪ੍ਰਤੀ ਡੀ. ਸੀ ਜਲੰਧਰ ਨੂੰ ਦਿੱਤਾ ਮੰਗ ਪੱਤਰ*

पंजाब
Spread the love

ਜਲੰਧਰ( ਦਾ ਮਿਰਰ ਪੰਜਾਬ )- ਆਮ ਲੋਕਾਂ ਨੂੰ ਪਾਸਪੋਰਟ ਦਫ਼ਤਰ ਪਾਸੋਂ ਪੀ. ਸੀ. ਸੀ ਕਰਵਾਉਣ ਲਈ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸ੍ਰੀ ਸੁਖਵਿੰਦਰ ਸਿੰਘ ਕੋਟਲੀ ਵਿਧਾਇਕ ਹਲਕਾ ਆਦਮਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਅੰਮ੍ਰਿਤਪਾਲ ਭੌਂਸਲੇ ਜਨਰਲ ਸਕੱਤਰ ਕਾਂਗਰਸ ਕਮੇਟੀ ਪੰਜਾਬ ਦੀ ਅਗਵਾਈ ਹੇਠ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਜਲੰਧਰ ਨੂੰ ਸੌਂਪਿਆ ਗਿਆ | ਇਸ ਮੌਕੇ ਉਨਾਂ ਨਾਲ ਡਾ. ਸੁਖਵੀਰ ਸਲਾਰਪੁਰ, ਬਿਸ਼ਨਪਾਲ ਸੰਧੂ, ਅਸ਼ੋਕ ਰੱਤੂ ਤੇ ਕਸ਼ਮੀਰ ਸਿੰਘ ਵੀ ਹਾਜ਼ਰ ਸਨ | ਇਸ ਮੌਕੇ ਉਨਾਂ ਕਿਹਾ ਕਿ ਸਾਰੇ ਪੰਜਾਬ ਦੇ ਅੰਦਰ ਆਮ ਲੋਕ ਪਾਸਪੋਰਟ ਦਫ਼ਤਰ ਤੋਂ ਪੀ. ਸੀ. ਸੀ. ਲੈਣ ਲੲੀ ਅਪਲਾਈ ਕਰਦੇ ਹਨ ਤਾਂ ਉਨਾਂ ਨੂੰ ਲੰਬੀਆਂ ਤਰੀਕਾਂ ਮਿਲਣ ਕਾਰਣ ਭਾਰੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਾਸਪੋਰਟ ਦੀ ਪੀ. ਸੀ. ਸੀ ਜਿਸਦੀ ਵਿਦੇਸ਼ ਜਾਣ, ਕੰਮ ਕਰਨ ਤੇ ਪੱਕੇ ਹੋਣ ਲਈ ਬਹੁਤ ਜ਼ਰੂਰਤ ਹੁੰਦੀ ਹੈ, ਲਈ ਦੋ ਤੋਂ ਤਿੰਨ ਮਹੀਨੇ ਲੰਬੀਆਂ ਤਾਰੀਕਾਂ ਮਿਲਣ ਕਾਰਣ ਆਮ ਲੋਕ ਡਾਹਢੇ ਪ੍ਰੇਸਾਨ ਹਨ | ਉਨਾਂ ਮੰਗ ਕੀਤੀ ਕਿ ਸੰਬੰਧਿਤ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਮਸਲੇ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ | ਇਸ ਮੌਕੇ ਡਿਪਟੀ ਕਮਿਸ਼ਨਰ ਜਲੰਧਰ ਘਣਸਿਆਮ ਥੋਰੀ ਨੇ ਸਮੂਹ ਆਗੂਆਂ ਨੂੰ ਮਸਲੇ ਦਾ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ |

Leave a Reply

Your email address will not be published. Required fields are marked *