*ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀਆਂ ਤੇਰਾਂ ਸੀਟਾਂ ‘ਚੋਂ ਦਸ  ਸੰਭਾਵੀ ਉਮੀਦਵਾਰਾਂ ਦੇ ਨਾਮ ਕੀਤੇ ਤਹਿ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਫਰੀਦਕੋਟ ਵਿਚਾਰ ਅਧੀਨ ?*

Uncategorized
Spread the love

ਪਟਿਆਲਾ ਤੋਂ ਚਰਨਜੀਤ ਸਿੰਘ ਬਰਾੜ ਅਤੇ ਸੁਰਜੀਤ ਸਿੰਘ ਰੱਖੜਾ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਸੁਖਬੀਰ ਸਿੰਘ ਬਾਦਲ ਵਾਸਤੇ ਹੋਈ ਔਖੀ——ਭੱਟੀ ਫਰਾਂਸ |

 

ਪੈਰਿਸ 03 ਅਪ੍ਰੈਲ ( ਪੱਤਰ ਪ੍ਰੇਰਕ ) ਯੂਰਪ ਦੇ ਉੱਘੇ ਪੱਤਰਕਾਰ ਅਤੇ ਸਮਾਜ ਸੇਵਕ ਇਕਬਾਲ ਸਿੰਘ ਭੱਟੀ ਵੱਲੋਂ ਭੇਜੀ ਗਈ ਜਾਣਕਾਰੀ ਅਨੁਸਾਰ, ਲੰਘੇ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਵਿਖੇ ਅਕਾਲੀ ਦਲ ਦੇ ਨੇਤਾਵਾਂ ਨਾਲ ਲੱਗਭੱਗ 7 ਘੰਟੇ ਮੀਟਿੰਗ ਕੀਤੀ ਅਤੇ ਮੀਟਿੰਗ ਵਿੱਚ ਹਾਜਿਰ ਸਾਰੇ ਹੀ ਆਗੂਆਂ ਦੇ ਵਿਚਾਰ ਵੀ ਸੁਣੇ ਸਨ, ਐਪਰ ਸੁਖਬੀਰ ਬਾਦਲ ਨੇ ਉਸ ਸਮੇੰ ਕਿਸੇ ਵੀ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਸੀ ਕੀਤਾ | ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਪੰਜਾਬ ’ਚ ਲੋਕ ਸਭਾ ਦੀ ਚੋਣ ਆਪੋ ਆਪਣੇ ਤੌਰ ਤੇ ਲੜਨ ਜਾ ਰਹੇ ਹਨ। ਇਕਬਾਲ ਸਿੰਘ ਭੱਟੀ ਕੋਲ਼ੋਂ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ ਦਸ ਸੀਟਾਂ ਲਈ ਉਮੀਦਵਾਰਾਂ ਦੇ ਨਾਂ ਲਗਭਗ ਤੈਅ ਕਰ ਲਏ ਹਨ, ਜਦਕਿ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਫਰੀਦਕੋਟ ਅਜੇ ਵਿਚਾਰ ਅਧੀਨ ਹਨ ।

 

                                 ਸੰਭਾਵੀ ਉਮੀਦਵਾਰਾਂ ਦੀ ਲਿਸਟ ਮੁਤਾਬਿਕ, ਬਠਿੰਡੇ ਤੋਂ ਹਰਸਿਮਰਤ ਕੌਰ ਬਾਦਲ, ਅੰਮ੍ਰਿਤਸਰ ਤੋਂ ਅਨਿਲ ਜੋਸ਼ੀ, ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ, ਪਟਿਆਲਾ ਤੋਂ ਸੁਰਜੀਤ ਸਿੰਘ ਰੱਖੜਾ ਜਾਂ ਚਰਨਜੀਤ ਸਿੰਘ ਬ੍ਰਾੜ , ਸ੍ਰੀ ਅਨੰਦਪੁਰ ਸਾਹਿਬ ਤੋਂ ਪ੍ਰੋ. ਚੰਦੂਮਾਜਰਾ ਜਾਂ ਡਾ. ਚੀਮਾ, ਜਲੰਧਰ ਤੋਂ ਪਵਨ ਟੀਨੂ, ਖਡੂਰ ਸਾਹਿਬ ਤੋਂ ਬਿਕਰਮ ਮਜੀਠੀਆ, ਫਿਰੋਜ਼ਪੁਰ ਤੋਂ ਰੋਜ਼ੀ ਮਾਨ, ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ ਜਾਂ ਕਾਕਾ ਸੂਦ, ਫ਼ਤਿਹਗੜ੍ਹ ਸਾਹਿਬ ਤੋਂ ਬਿਕਰਮ ਸਿੰਘ ਖਾਲਸਾ, ਜਦਕਿ ਫਰੀਦਕੋਟ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਅਜੇ ਵਿਚਾਰ ਅਧੀਨ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਸੂਚਨਾ ਅਨੁਸਾਰ ਉਪਰੋਕਤ ਸੰਭਾਵੀ ਉਮੀਦਵਾਰਾਂ ਨੂੰ ਅੰਦਰਖਾਤੇ ਹਰੀ ਝੰਡੀ ਮਿਲ ਗਈ ਹੈ, ਐਪਰ ਚੋਣਾਂ ’ਚ ਅਜੇ ਸਮਾਂ ਹੋਣ ਕਰ ਕੇ ਇਨ੍ਹਾਂ ਦੇ ਨਾਵਾਂ ਦਾ ਐਲਾਨ, ਸੁਖਬੀਰ ਬਾਦਲ ਜੀ, ਆਉਂਦੇ ਕੁੱਝ, ਕੁ ਦਿਨਾਂ ‘ਚ  ਕਰਨਗੇ।

 

 

  

Leave a Reply

Your email address will not be published. Required fields are marked *