*ਮਿਉਨਿਸਪੀਲ ਕਮੇਟੀ ਲਾ-ਕੋਰਨਵ ਦੇ ਸਲਾਹਕਾਰ ,ਮਿਸਟਰ ਫਾਰੂਕ ਨੇ ਬੀਤੇ ਕੱਲ ਆਪਣੇ ਸਪੋਰਟਰਾਂ ਨੂੰ ਸ਼ਾਮ ਦੇ ਖਾਣੇ ਤੇ ਬੁਲਾਇਆ*

Uncategorized
Spread the love

ਪੈਰਿਸ 7 ਮਾਰਚ ( ਭੱਟੀ ਫਰਾਂਸ ) ਪੈਰਿਸ ਤੋਂ ਇਕਬਾਲ ਭੱਟੀ ਨੇ ਜਾਣਕਾਰੀ ਦਿੰਦੇ ਗੋਏ ਦੱਸਿਆ ਕਿ ਬੀਤੇ ਕੱਲ ਭਾਰਤੀ ਮੂਲ ਦੇ ਮਿਸਟਰ ਫਾਰੂਕ ਨੇ ਉਨ੍ਹਾਂ ਸਾਰੇ ਸਪੋਰਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਾਮ ਦੇ ਖਾਣੇ ਬੁਲਾਇਆ ਜਿਨ੍ਹਾਂ ਜਿਨ੍ਹਾਂ ਨੇ ਉਸਨੂੰ ਵੋਟਾਂ ਪਾਈਆਂ ਸਨ ਜਾਂ ਪੁਆਈਆਂ ਸਨ | ਇੱਥੇ ਇਹ ਦੱਸਣਯੋਗ ਹੈ ਕਿ ਮਿਸਟਰ ਅਮੀਰੋਦੀਨ ਫਾਰੂਕ ਨੇ ਲਾ-ਕੋਰਨਵ ਤੋਂ ਮੇਅਰ ਦੀ ਚੋਣ ਲੜੀ ਸੀ , ਲੇਕਿਨ ਕਾਮਯਾਬ ਨਹੀਂ ਸਨ ਹੋਏ | ਵੈਸੇ ਇਸ ਵਕਤ ਉਹ ਲਾ-ਕੋਰਨਵ ਦੀ ਮਿਊਨਿਸਪਲ ਕਮੇਟੀ ਵਿੱਚ ਸਲਾਹਕਾਰ ਦੇ ਤੌਰ ਤੇ ਵਿੱਚਰ ਰਹੇ ਹਨ ਅਤੇ ਮਿਸਟਰ ਫਾਰੂਕ ਦਾ ਭਾਰਤੀ ਕਮਿਊਨਿਟੀ ਵਿੱਚ ਖਾਸਾ ਅਸਰ ਰਸੂਖ ਹੈ | ਉਮੀਦ ਹੈ ਕਿ ਆਉਣ ਵਾਲੇ ਵਕਤ ਵਿੱਚ ਮਿਸਟਰ ਫਾਰੂਕ ਮੇਅਰ ਜਰੂਰ ਬਣਨਗੇ |

ਮਿਸਟਰ ਫਾਰੂਕ ਦਾ ਮਾਣ ਵਧਾਉਣ ਵਾਸਤੇ , ਰਾਮ ਸਿੰਘ ਵਿਰਕ , ਮਿਸਟਰ ਚੀਮਾ ਜੀ , ਇਕਬਾਲ ਸਿੰਘ ਭੱਟੀ , ਗੁਰਪ੍ਰੀਤ ਸਿੰਘ ਗੋਪੀ , ਹਰਪਾਲ ਸਿੰਘ ਪਾਲਾ , ਮੈਡਮ ਸਰਬਜੀਤ ਕੌਰ , ਮਿਸਟਰ ਹਰਵਿੰਦਰ ਕੁਮਾਰ ਸਹਿਗਲ ਅਤੇ ਕਰਮਜੀਤ ਸਿੰਘ ਪੈਡਰੋ ਆਦਿ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ | ਅਖੀਰ ਵਿੱਚ ਮਿਸਟਰ ਫਾਰੂਕ ਨੇ ਚੰਦ ਲਫਜਾਂ ਵਿੱਚ ਉਨ੍ਹਾਂ ਸਾਰੇ ਸਪੋਰਟਰਾਂ ਨੂੰ ਜੀਅ ਆਇਆਂ ਕਹਿ ਕੇ ਧੰਨਵਾਦ ਕੀਤਾ ਅਤੇ ਕਿਹਾ ਕਿ ਮੇਰੀ ਹੋਂਦ ਆਪਣੇ ਆਪ ਨਹੀਂ ਬਣੀ , ਬਲਕਿ ਤੁਹਾਡੇ ਸਾਰਿਆਂ ਦੇ ਸਾਥ ਨਾਲ ਬਣੀ ਹੈ , ਇਸ ਕਰਕੇ ਮੈਂ ਤੁਹਾਡਾ ਇਸ ਹਾਲ ਵਿੱਚ ਆਉਣ ਤੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ ਹਾਂ | 

 

Leave a Reply

Your email address will not be published. Required fields are marked *