*ਜਲੰਧਰ ਦੇ ਬੀਜੇਪੀ ਲੀਡਰ ਵੱਲੋਂ ਐਨ ਆਰ ਆਈ ਦੀ ਜਮੀਨ ਉਪਰ ਨਜਾਇਜ ਕਬਜੇ ਦੀ ਕੋਸ਼ਿਸ਼ ਦੀ ਵਿਧਾਨ ਸਭਾ ਵਿੱਚ ਗੂੰਜ*

पंजाब
Spread the love

ਜਲੰਧਰ( ਦਾ ਮਿਰਰ ਪੰਜਾਬ)-ਅਕਾਲੀ ਦਲ ਬਾਦਲ ਵਿਚੋਂ ਬੀਜੇਪੀ ਵਿੱਚ ਸ਼ਾਮਲ ਹੋਏ ਇਕ ਵਿਵਾਦਿਤ ਨੇਤਾ ਨੇ ਪਿਛਲੇ ਦਿਨੀ ਪਿੰਡ ਰਾਏਪੁਰ ਰਸੂਲਪੁਰ ਵਿਚ ਇਕ ਬਜੁਰਗ ਐਨ ਆਰ ਆਈ ਦੀ ਜਮੀਨ ਉਪਰ ਨਜਾਇਜ ਤੌਰ ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਸੀ।ਉਸ ਨਜਾਇਜ ਕਬਜਿਆਂ ਲਈ ਜਾਣੇ ਜਾਂਦੇ ਲੀਡਰ ਨੇ ਐਨ ਆਰ ਆਈ ਪ੍ਰਤਾਪ ਸਿੰਘ ਵਲੋਂ ਆਪਣੀ ਜਮੀਨ ਵਿੱਚ ਲਗਾਏ ਆਲੂ ਵੀ ਬੇਹੱਦ ਧਕੇ ਸ਼ਾਹੀ ਨਾਲ ਪੁਟ ਲਏ ਹਨ। ਪ੍ਰਤਾਪ ਸਿੰਘ ਨੇ ਕੁਝ ਦਿਨ ਪਹਿਲਾਂ ਇਸ ਸਬੰਧ ਵਿਚ ਜਲੰਧਰ ਪ੍ਰੈਸ ਕਲੱਬ ਵਿਚ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਨਾਲ ਹੋਈ ਧੱਕੇਸ਼ਾਹੀ ਦੀ ਵਿਥਿਆ ਪ੍ਰੈਸ ਰਾਹੀਂ ਸਰਕਾਰ ਤਕ ਪਹੁੰਚਾਈ ਸੀ। ਜਿਸ ਪਰ ਇਸ ਦੀ ਗੂੰਜ ਵਿਧਾਨ ਸਭਾ ਵਿੱਚ ਵੇਖਣ ਨੂੰ ਮਿਲੀ। ਪ੍ਰਤਾਪ ਸਿੰਘ ਨੇ ਉਚ ਅਫਸਰਾਂ ਪਾਸ ਸ਼ਿਕਾਇਤ ਪੱਤਰ ਵੀ ਦਿਤੇ। ਹੁਣ ਸਰਕਾਰ ਇਸ ਸਬੰਧ ਵਿੱਚ ਧੱਕੇਸ਼ਾਹੀ ਖਿਲਾਫ ਕਾਰਵਾਈ ਕਰਨ ਦੇ ਰੌਂ ਵਿੱਚ ਹੈ।

Leave a Reply

Your email address will not be published. Required fields are marked *